

Zeus
ਚੰਨਾ, ਸੁੱਖ ਤੇਰੀ ਮੰਗਦੀ ਐ ਖੈਰ ਪਾਉਣ ਨੂੰ
ਤੈਨੂੰ ਸਾਡਾ ਹੀ ਪਿੰਡ ਲੱਭਿਆਂ ਸੀ ਵੈਰ ਪਾਉਣ ਨੂੰ?
ਵੇ, ਉਹਨਾਂ ਮੂਹਰੇ ਹੋ ਕੇ ਜਦੋਂ ਤੇਰੀ car ਡੱਕ ਲਈ
ਵੇ, ਮੈਂ ਸੁਣਿਆਂ, ਗੰਡਾਸੀ ਸੀ ਤੂੰ ਝੱਟ ਕੱਢ ਲਈ
ਕਹਿੰਦੇ, "ਆਉਂਦੀ ਵਾਰੀ ਸੁੱਕਾ ਤੈਨੂੰ ਜਾਨ ਨਹੀਂ ਦੇਣਾ"
ਵੇ, ਮੇਰੇ ਐੱਨੀ ਗੱਲ ਸੁਣ ਅੰਗ-ਅੰਗ ਡਰਦੇ
ਸੋਹਣਿਆਂ ਵੇ, ਭਰ ਕੇ ਨਹੀਂ ਸੰਦ ਰੱਖਦੇ
ਹਾੜੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ-ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਸਾਡੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ-ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
(ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ)
ਜੇ ਘੇਰਨਾ ਈ ਜੀਜਾ, ਪਹਿਲਾ ਆਉਣ ਪੜ੍ਹਕੇ
ਉਹਨਾਂ ਹੱਡ ਹੀ ਤੜਾਏ ਮੇਰੇ ਨਾਲ਼ ਲੜ੍ਹਕੇ
ਤੈਨੂੰ ਮਿਲਣੇ ਨੂੰ ਕੰਧ ਸੀ ਮੈਂ ਟੱਪਣ ਲੱਗਾ ਨੀ
ਚਾਚੀ ਵੇਖਦੀ ਸੀ ਤੇਰੀ ਵੀ ਬਨੇਰੇ ਖੜ੍ਹਕੇ
ਤਾਂਹਵੀ ਰੁਕਿਆ ਨਹੀਂ ਜੱਟ, ਤੈਨੂੰ ਮਿਲਣੇ ਲਈ
ਮਿਲੇਆਂ ਨੂੰ ਕਿਹੜਾ time ਥੋੜਾ ਪੈ ਗਿਆ
(ਮੇਰੀ ਘੂਰੀ ਅੱਗੇ ਉਹਨਾਂ ਦਾ ਵੀ ਹੌਲਾ ਪੈ ਗਿਆ)
ਓ, ਤੇਰੇ ਕੱਲ੍ਹੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
ਤਾਂਹੀਓਂ ਤੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ
ਕੱਲ੍ਹੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
ਤਾਂਹੀਓਂ ਤੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ
(ਤਾਂਹੀਓਂ ਤੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ)
(ਤਾਂਹੀਓਂ ਤੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ)
ਹੋ, ਫ਼ਿਰਦੇ ਨੇ, ਓ note ਜਿਹਾ ਕਰਦੇ number ਤੇਰੀ ਗੱਡੀ ਦਾ
ਓ, ਪਿੰਡ ਦੇ ਸਾਡੇ rule, ਨੀ ਬੰਦਾ ਮੱਕੀ ਵਾਂਗੂੰ ਵੱਢੀ ਦਾ
ਵੇ, ਤੂੰ ਡਰਦਾ ਹੀ ਨਹੀਂ
ਕਾਹਤੋਂ ਡਰਨਾ, ਰਕਾਨੇ?
ਹੋ, ਵੇ ਤੂੰ ਝੱਕਦਾ ਹੀ ਨਹੀਂ
ਕਾਹਤੋਂ ਝੱਕਣਾ, ਰਕਾਨੇ?
ਹੋ, ਰੱਖਦੇ ਨੇ ਉਹ load ਬੰਦੂਕਾਂ
ਹੋ, ਯਾਰ ਵੀ ਮੇਰੇ ਮਾਰਦੇ ਕੂਕਾਂ
ਕਹਿੰਦੇ, "ਸਾਡੇ ਪਿੰਡ ਪੈਰ ਤੈਨੂੰ ਪਾਉਣ ਨਹੀਂ ਦੇਣਾ"
ਪੂਰੀ ਨਿਗਰਾਨੀ ਪਲ-ਪਲ ਕਰਦੇ
ਸੋਹਣਿਆਂ, ਮਿਲਣ ਦਾ ਕੋਈ ਹੱਲ ਕਰ ਵੇ
ਹੋ, ਸਾਡੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ-ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
ਹਾੜੇ ਪਿੰਡੋਂ ਲੰਘਣਾ ਤਾਂ ਵੇਖ ਕੇ ਯਾਰਾ ਵੇ
ਮੋੜ-ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ
(ਮੋੜ ਉੱਤੇ ਪਏ ਆ ਤੇਰੀ ਗੱਲ ਕਰਦੇ)
ਓ, Sahi ਤੇਰਾ ਕਰਦੈ ਹੌਲਾ
ਵੇਹਂਦੇ-ਵੇਹਂਦੇ ਪੈ ਗਿਆ ਰੌਲ਼ਾ
ਹੋ, ਦਿਨੇ ਚੰਨਾ ਤੂੰ ਚੰਨ ਵਿਖਾ ਦੇ
ਕੱਢ fire 'ਤੇ ਕਰਦੇ ਬੋਲ਼ਾ
ਮੈਂ ਤਾਂ ਹੋਰ ਵੀ, ਰਕਾਨੇ, ਅੱਗੇ ਡੱਕ ਲੈਣੇ ਸੀ
ਤੇਰੇ ਆਲ਼ਾ ਜੱਟ ਥੋੜਾ ਭੋਲ਼ਾ ਪੈ ਗਿਆ
(ਮਿਹਰਵਾਨ ਉਹਨਾਂ ਉੱਤੇ ਮੋਲ਼ਾ ਪੈ ਗਿਆ)
ਮੇਰੇ ਕੱਲ੍ਹੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
ਤਾਂਹੀਓਂ ਮੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ
ਹੋ, ਤੇਰੇ ਕੱਲ੍ਹੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
ਤਾਂਹੀਓਂ ਤੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ
ਮੇਰੇ ਕੱਲ੍ਹੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
ਤਾਂਹੀਓਂ ਮੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ
(ਤਾਂਹੀਓਂ ਮੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ)
ਹੋ, ਤੇਰੇ ਕੱਲ੍ਹੇ ਜੱਟ ਨੇ ਸੀ ਬੰਦੇ ਚਾਰ ਡੱਕ ਲਏ
ਤਾਂਹੀਓਂ ਤੇਰੇ ਪਿੰਡ ਵਿੱਚ ਰੌਲ਼ਾ ਪੈ ਗਿਆ
Kilde: LRCLIB
Ingen lytterdata
Ingen serverdata
Ingen nylige afspilninger